Category: Blog
-
ਚਿੰਤਾ ਤੇ ਚਿੰਤਨ ਦੀ ਘੜੀ (ਪੰਜਾਬੀ ਜਾਗਰਣ –– 26th February, 2023)
ਵਰਿੰਦਰ ਵਾਲੀਆ ਸਾਂਝੇ ਸਾਹ ਤੇ ਸਾਂਝੇ ਹਉਕੇ ਲੈਣ ਵਾਲੀ ਪੰਜਾਬੀ ਕੌਮ ’ਤੇ ਅੱਜ-ਕੱਲ੍ਹ ਫਿਰ ਸਾੜ੍ਹਸਤੀ ਛਾਈ ਹੋਈ ਹੈ। ਚੁਫੇਰੇ ਝੁੱਲ ਰਹੀਆਂ ਤੱਤੀਆਂ ਹਵਾਵਾਂ ਨਾਲ ਤਨ-ਮਨ ਲੂਹਿਆ ਜਾ ਰਿਹਾ ਹੈ। ਸਾਡੇ ਮੋਹਰੀ, ਦੋਖੀਆਂ ਦੇ ਹੱਥਾਂ ਵਿਚ ਮੋਹਰਾ ਬਣ ਕੇ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਤੁਰੇ ਹੋਏ ਹਨ। ਪੰਜ ਪਾਣੀਆਂ ਨਾਲ ਸਿੰਜੀ ਭੋਇੰ ਅਤੇ ਪੰਜ ਬਾਣੀਆਂ ਨਾਲ ਸਰਸ਼ਾਰ…
-
ਸਰਬ ਸਾਂਝੀ ਬੋਲੀ (ਪੰਜਾਬੀ ਜਾਗਰਣ –– 19th February, 2023)
ਵਰਿੰਦਰ ਵਾਲੀਆ ਕਿਸੇ ਵੀ ਸੱਭਿਆਚਾਰ ਦੀਆਂ ਲੋਕ ਸਿਆਣਪਾਂ ਦੀ ਥਾਹ ਮਾਂ-ਬੋਲੀ ਦੀ ਬਦੌਲਤ ਹੀ ਪਾਈ ਜਾ ਸਕਦੀ ਹੈ। ਦਰਅਸਲ, ਮਾਂ-ਬੋਲੀ ਦੀਆਂ ਅਮੋਲਕ ਕਣੀਆਂ, ਸ਼ਬਦਾਂ ਦੀਆਂ ਸਿੱਪੀਆਂ ’ਚ ਢਲ ਕੇ ਸੁੱਚੇ ਮਾਣਕ-ਮੋਤੀ ਬਣ ਜਾਂਦੀਆਂ ਹਨ। ਇਹੀ ਵਜ੍ਹਾ ਹੈ ਕਿ ਆਪਣੇ ਪੁਰਖਿਆਂ ਦੀ ਜ਼ੁਬਾਨ ’ਚੋਂ ਵਿਰਸੇ ਦਾ ਮਾਖਿਓਂ ਕਲਕਲ ਝਰਦਾ ਪ੍ਰਤੀਤ ਹੁੰਦਾ ਹੈ। ਮਾਂ-ਬੋਲੀ ਨੂੰ ਲੈ ਕੇ…
-
ਸੇਂਟਾ ਕਲਾਜ਼ ਉਦਾਸ ਹੈ! (ਪੰਜਾਬੀ ਜਾਗਰਣ –– 12th February, 2023)
ਵਰਿੰਦਰ ਵਾਲੀਆ ਜ਼ਲਜ਼ਲਿਆਂ ਦੇ ਜ਼ਬਰਦਸਤ ਝਟਕਿਆਂ ਨੇ ‘ਏਸ਼ੀਆ ਦਾ ਪੁਲ’ ਕਹੇ ਜਾਣ ਵਾਲੇ ਤੁਰਕੀ ਅਤੇ ਖ਼ਾਨਾਜੰਗੀ ਨਾਲ ਬੁਰੀ ਤਰ੍ਹਾਂ ਝੰਬੇ ਸੀਰੀਆ ਦੇ ਘੁੱਗ ਵਸਦੇ ਕਈ ਨਗਰ-ਖੇੜਿਆਂ ਨੂੰ ਮਲਬੇ ਦੇ ਢੇਰ ਬਣਾ ਦਿੱਤਾ ਹੈ। ਉਮਰਾਂ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਕਬਰਿਸਤਾਨ ਬਣ ਗਏ ਜਿੱਥੇ ਇਨ੍ਹਾਂ ਦੇ ਮਾਲਕ ਜਿਊਂਦੇ ਦਫ਼ਨ ਹੋ ਗਏ। ਬਹੁ-ਮੰਜ਼ਿਲੀ ਇਮਾਰਤਾਂ ਝੂਲਦੀਆਂ ਹੋਈਆਂ ਚੰਦ…
-
ਕਿਛੁ ਸੁਣੀਐ ਕਿਛੁ ਕਹੀਐ-2 (ਪੰਜਾਬੀ ਜਾਗਰਣ –– 22nd January, 2023)
ਧਾਰਮਿਕ ਸਹਿਣਸ਼ੀਲਤਾ ਦਿਨ-ਬ-ਦਿਨ ਘਟ ਰਹੀ ਹੈ ਜਿਸ ਕਰਕੇ ਵੱਖ-ਵੱਖ ਭਾਈਚਾਰਿਆਂ ਵਿਚ ਤਰੇੜਾਂ ਪੈ ਰਹੀਆਂ ਹਨ। ਧਰਮਾਂ ਦੇ ਠੇਕੇਦਾਰ ਰੂਹਾਨੀਅਤ ਦੇ ਮੂਲ ਸਰੋਤ ’ਤੇ ਏਕਾਧਿਕਾਰ ਜਮਾਉਣ ਦੀ ਫ਼ਿਰਾਕ ਵਿਚ ਹਨ। ਵਿਆਕਰਨ-ਵੇਤਾ ਭਰਥਰੀ ਹਰੀ ਅਨੁਸਾਰ ਜਿਹੜਾ ਸ਼ਖ਼ਸ ਸਿਰਫ਼ ਆਪਣੀ ਪਰੰਪਰਾ ਨੂੰ ਹੀ ਜਾਣਦਾ ਹੈ, ਉਹ ਪੂਰੀ ਤਰ੍ਹਾਂ ਆਪਣੇ ਵਿਰਸੇ ਨੂੰ ਵੀ ਨਹੀਂ ਜਾਣ ਸਕਦਾ। ਦਰਅਸਲ, ਸਵੈ ਦਾ…
-
ਖ਼ੂਨੀ ਤ੍ਰਿਵੇਣੀ (ਪੰਜਾਬੀ ਜਾਗਰਣ –– 8th January, 2023)
ਵਰਿੰਦਰ ਵਾਲੀਆ ਇਜ਼ਰਾਈਲ ਸਥਿਤ ਦੁਨੀਆ ਦਾ ਸਭ ਤੋਂ ਪ੍ਰਾਚੀਨ ਨਗਰ ਯੇਰੂਸ਼ਲਮ ਯਹੂਦੀ, ਇਸਲਾਮ ਤੇ ਈਸਾਈ ਧਰਮਾਂ ਦੀ ਤ੍ਰਿਵੇਣੀ ਹੈ। ਸਦੀਆਂ ਤੋਂ ਸਾਂਝੀਆਂ ਇਬਰਾਹਮਿਕ ਜੜ੍ਹਾਂ ਵਾਲੇ ਤਿੰਨਾਂ ਫ਼ਿਰਕਿਆਂ ਦੇ ਸ਼ਰਧਾਲੂ ਇਸ ਅਨੂਠੀ ਸਰਜ਼ਮੀਨ ਨੂੰ ਨਤਮਸਤਕ ਹੁੰਦੇ ਆ ਰਹੇ ਹਨ। ਯੇਰੂਸ਼ਲਮ ਨੂੰ ਫ਼ਿਰਕੂ ਦੰਗਿਆਂ ਕਾਰਨ ਖ਼ੂਨ ਵਿਚ ਰੰਗਿਆ ਸ਼ਹਿਰ ਵੀ ਕਿਹਾ ਜਾਂਦਾ ਹੈ। ਇਜ਼ਰਾਈਲ ਦੇ ਰਾਸ਼ਟਰਵਾਦੀ ਮੰਤਰੀ…
-
ਜਹਾ ਦਾਣੇ ਤਹਾਂ ਖਾਣੇ (ਪੰਜਾਬੀ ਜਾਗਰਣ –– 1st January, 2023)
ਵਰਿੰਦਰ ਵਾਲੀਆ ਨਵੇਂ ਸਾਲ ਦਾ ਪਹੁ-ਫੁਟਾਲਾ ਆਸ ਦੀਆਂ ਕਿਰਨਾਂ ਨਾਲ ਭਰਪੂਰ ਸਮਝਿਆ ਜਾਂਦਾ ਹੈ। ਇਕੱਤੀ ਦਸੰਬਰ ਦੀ ਰਾਤ ਤੇ ਨਵੇਂ ਵਰ੍ਹੇ ਦੀ ਪ੍ਰਭਾਤ ਵਿਚਲਾ ਫ਼ਾਸਲਾ ਰੋਮਾਂਚ ਭਰਿਆ ਮਹਿਸੂਸ ਹੁੰਦਾ ਹੈ। ਆਲਮੀ ਪੱਧਰ ’ਤੇ ਹੋ ਰਹੇ ਜਸ਼ਨਾਂ ਦਾ ਆਲਮ ਹੀ ਨਿਰਾਲਾ ਹੁੰਦਾ ਹੈ। ਬੀਤ ਰਹੇ ਵਰ੍ਹੇ ਨੂੰ ਅਲਵਿਦਾ ਕਹਿਣ ਵੇਲੇ ਸੂਰਜ ਅੰਬਰ ’ਤੇ ਲਾਲੀ ਬਖੇਰਦਾ ਹੈ।…
-
ਤੱਤੀਆਂ ਤਕਰੀਰਾਂ ਨਾਲ ਉੱਬਲਦਾ ਖ਼ੂਨ ( ਪੰਜਾਬੀ ਜਾਗਰਣ –– 8th June, 2022)
ਵਰਿੰਦਰ ਵਾਲੀਆ ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦਾ ਮਹਾਨ ਅਸਥਾਨ ਹੋਣ ਨਾਤੇ ਸਿੱਖ ਧਾਰਮਿਕ ਪ੍ਰਭੂਸੱਤਾ ਦਾ ਮੁੱਖ ਕੇਂਦਰ ਹੈ ਜਿੱਥੋਂ ਸਿੱਖ ਸਿਧਾਂਤਾਂ, ਰਹਿਤ-ਮਰਿਆਦਾ ਜਾਂ ਕੌਮੀ ਮਸਲਿਆਂ/ਚੁਣੌਤੀਆਂ ਸਬੰਧੀ ਰਹਿਨੁਮਾਈ ਲਈ ਹੁਕਮਨਾਮੇ/ਆਦੇਸ਼ ਜਾਰੀ ਕੀਤੇ ਜਾਂਦੇ ਹਨ। ਸਿੱਖਾਂ ਦੀ ਸਿਰਮੌਰ ਸੰਸਥਾ ਦੇ ਰਹਿਬਰ ਮੰਨੇ ਜਾਣ ਕਰਕੇ ਹਰ ਨਾਨਕ ਨਾਮਲੇਵਾ, ਜਥੇਦਾਰ ਅਕਾਲ ਤਖ਼ਤ ਦੇ ਕਿਸੇ ਵੀ ਹੁਕਮਨਾਮੇ ਨੂੰ ਅਕਾਲ ਪੁਰਖ…
-
ਨਾਇਕ ਬਨਾਮ ਮੁਹੰਮਦ ਸ਼ਮੀ (ਪੰਜਾਬੀ ਜਾਗਰਣ –– 19th November, 2023)
ਵਰਿੰਦਰ ਵਾਲੀਆ ਫੁੱਟਬਾਲ ਤੋਂ ਬਾਅਦ ਕ੍ਰਿਕਟ ਸਭ ਤੋਂ ਮਕਬੂਲ ਖੇਡ ਮੰਨੀ ਜਾਂਦੀ ਹੈ। ਇਕ ਅੰਦਾਜ਼ੇ ਮੁਤਾਬਕ ਵਿਸ਼ਵ ਭਰ ਵਿਚ ਫੁੱਟਬਾਲ ਦੇ ਸਾਢੇ ਤਿੰਨ ਸੌ ਅਤੇ ਕ੍ਰਿਕਟ ਦੇ ਢਾਈ ਸੌ ਕਰੋੜ ਪ੍ਰਸ਼ੰਸਕ ਹਨ। ਕ੍ਰਿਕਟ ਦੇ ਸਿਰ ’ਤੇ ਵਪਾਰ ਤੋਂ ਇਲਾਵਾ ਅਰਬਾਂ ਰੁਪਏ ਦਾ ਦੜਾ-ਸੱਟਾ ਚੱਲਦਾ ਹੈ। ਸੰਜੀਦਾ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਕ੍ਰਿਕਟ ਦੇ ਜਨੂੰਨ…
-
ਰਾਵੀ ਦੇ ਹਾਰ ਵਾਲੀ ਨਗਰੀ (ਪੰਜਾਬੀ ਜਾਗਰਣ –– 26th November, 2023)
ਵਰਿੰਦਰ ਵਾਲੀਆ ਜਗਤ ਗੁਰੂ ਬਾਬਾ ਨਾਨਕ ਨੇ ਕਾਦਰ ਤੇ ਉਸ ਦੀ ਰਚੀ ਹੋਈ ਕੁਦਰਤ ਨੂੰ ਖ਼ੂਬ ਗਾ ਕੇ ਰੱਬ ਦੇ ਘਰ ਦਾ ਅਸਲੀ ਸਿਰਨਾਵਾਂ ਦੱਸਿਆ। ਇਹ ਵੀ ਸੱਚਾਈ ਹੈ ਕਿ ਲੋਕਾਈ ਨੇ ਜਿੰਨਾ ਬਾਬੇ ਨੂੰ ਗਾਇਆ, ਸ਼ਾਇਦ ਹੀ ਕਿਸੇ ਹੋਰ ਰਹਿਬਰ ਨੂੰ ਗਾਇਆ ਹੋਵੇ। ਲੰਬੀ ਤੇ ਕਾਲੀ-ਬੋਲੀ ਰਾਤ ਤੋਂ ਬਾਅਦ ਹੋਈ ਪ੍ਰਭਾਤ ਦਾ ਨਾਮ ਹੈ…
-
ਆਖ਼ਰੀ ਉਮਰੇ ਢਲਿਆ ਫ਼ੌਲਾਦ; ਪ੍ਰਕਾਸ਼ ਸਿੰਘ ਬਾਦਲ (ਮਿਡਲ –– ਪੰਜਾਬੀ ਜਾਗਰਣ –– 8th December, 2023)
ਵਰਿੰਦਰ ਵਾਲੀਆ ਪੰਜਾਬ ਦੇ ਪੰਜ ਵਾਰ (19 ਸਾਲ) ਮੁੱਖ ਮੰਤਰੀ ਬਣ ਕੇ ਨਿਵੇਕਲਾ ਇਤਿਹਾਸ ਰਚਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਸਿੱਖ ਪੰਥ ਦਾ ‘ਸੁਨਹਿਰੀ ਕਾਲ’ ਅਤੇ ‘ਕਾਲਾ ਦੌਰ’ ਦੋਨਾਂ ਦਾ ਸਿਖ਼ਰ ਵੇਖਿਆ ਸੀ। ਲਾਹੌਰ ਦੇ ਮਕਬੂਲ ਐੱਫਸੀ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਮਾਲਵੇ ਦੇ ਸਭ ਤੋਂ…